Header Ads

ਹੋਣੀ ਨੇ ਖੋਹ ਲਈਆਂ ਹੱਸਦੇ-ਖੇਡਦੇ ਪਰਿਵਾਰ ਦੀਆਂ ਖੁਸ਼ੀਆਂ, ਤਿੰਨ ਭੈਣਾਂ ਦੇ ਇਕਲੋਤੇ ਭਰਾ ਦੀ ਹੋਈ ਮੌਤ

ਤਲਵੰਡੀ ਭਾਈ/ਮੁੱਦਕੀ  : ਬੀਤੀ ਸ਼ਾਮ ਪਿੰਡ ਵਾੜਾ ਭਾਈ ਕਾ ਦੇ ਇਕ ਪਰਿਵਾਰ 'ਤੇ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਉਨ੍ਹਾਂ ਦਾ ਲਾਡਲਾ ਨੌਜਵਾਨ ਪੁੱਤਰ ਦੀ ਹਾਦਸੇ 'ਚ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਪਿੰਡ ਵਾੜਾ ਭਾਈ ਕਾ ਦਾ ਸਰਬਜੀਤ ਸਿੰਘ ਪੁੱਤਰ ਗੁਰਤੇਜ ਸਿੰਘ ਉਮਰ 19 ਸਾਲ ਦੇ ਕਰੀਬ ਆਪਣੇ ਖੇਤਾਂ ਨੂੰ ਜਾ ਰਿਹਾ ਸੀ ਕਿ ਰਸਤੇ ਵਿਚ ਜਾਂਦੇ ਸਮੇਂ ਉਸ ਦੀ ਜਿਪਸੀ ਦਾ ਸੰਤੁਲਨ ਵਿਗੜਣ ਗਿਆ ਅਤੇ ਜਿਪਸੀ ਸਰਹਿੰਦ ਫੀਡਰ ਵਿਚ ਜਾ ਡਿੱਗੀ। ਜਿਸ ਕਾਰਨ ਉਸ ਦੀ ਮੌਤ ਹੋ ਗਈ।
ਘਟਨਾ ਤੋਂ ਬਾਅਦ ਮੌਕੇ 'ਤੇ ਪਹੁੰਚੇ ਪਿੰਡ ਦੇ ਲੋਕਾਂ ਦੀ ਮਦਦ ਨਾਲ ਮ੍ਰਿਤਕ ਦੀ ਲਾਸ਼ ਨੂੰ ਫੀਡਰ 'ਚੋਂ ਬਾਹਰ ਕੱਢ ਲਿਆ ਗਿਆ। ਮ੍ਰਿਤਕ ਤਿੰਨ ਭੈਣਾਂ ਦਾ ਇੱਕਲੋਤਾ ਭਰਾ ਸੀ। ਵਾਪਰੀ ਇਸ ਘਟਨਾ ਕਰਕੇ ਪੂਰੇ ਇਲਾਕੇ ਵਿਚ ਗਮਗੀਨ ਮਾਹੌਲ ਹੈ।

Powered by Blogger.