Header Ads

ਗੁਰਦਾਸਪੁਰ 'ਚ ਵਾਪਰਿਆ ਭਿਆਨਕ ਹਾਦਸਾ, ਬਸ ਤੇ ਟਰੱਕ ਵਿਚਕਾਰ ਜ਼ੋਰਦਾਰ ਟੱਕਰ, 1 ਦੀ ਮੌਤ

ਗੁਰਦਾਸਪੁਰ/ਦੀਨਾਨਗਰ - ਮੰਗਲਵਾਰ ਦੁਪਹਿਰ ਰਾਸ਼ਟਰੀ ਰਾਜ ਮਾਰਗ 'ਤੇ ਘਰੋਟਾ ਮੋੜ 'ਤੇ ਟਰੱਕ ਵਲੋਂ ਬਸ ਨੂੰ ਟੱਕਰ ਮਾਰ ਦਿੱਤੇ ਜਾਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 14 ਬਸ ਸਵਾਰ ਜ਼ਖ਼ਮੀ ਹੋ ਗਏ। ਟਰੱਕ ਵੀ ਇਸ ਹਾਦਸੇ ਵਿਚ ਪਲਟ ਗਿਆ ਅਤੇ ਚਾਲਕ ਟਰੱਕ ਛੱਡ ਕੇ ਫਰਾਰ ਹੋ ਗਿਆ।
ਗੁਰਦਾਸਪੁਰ ਹਸਪਤਾਲ ਵਿਚ ਦਾਖਲ ਹੋਏ ਜ਼ਖ਼ਮੀਆਂ ਨੇ ਦੱਸਿਆ ਕਿ ਉਹ ਬਸ 'ਚ ਸਵਾਰ ਹੋ ਕੇ ਜਾ ਰਹੇ ਸਨ ਕਿ ਘਰੋਟਾ ਮੋੜ ਦੇ ਕੋਲ ਇਕ ਤੇਜ਼ ਰਫ਼ਤਾਰ ਟਰੱਕ ਨੇ ਬਸ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਬਸ ਪਲਟ ਗਈ ਅਤੇ ਟਰੱਕ ਵੀ ਪਲਟ ਗਿਆ। ਬਸ ਵਿਚ ਸਵਾਰ ਵਰਿੰਦਰ ਕੁਮਾਰ ਪੁੱਤਰ ਓਮ ਪ੍ਰਕਾਸ਼ ਨਿਵਾਸੀ ਦਬੁਰਜੀ ਦੀ ਮੌਤ ਹੋ ਗਈ। ਜਦਕਿ ਜ਼ਖ਼ਮੀਆਂ 'ਚੋਂ ਕੁਝ ਨੂੰ ਸਾਹੋਵਾਲ ਹਸਪਤਾਲ ਅਤੇ ਕੁਝ ਨੂੰ ਸਰਕਾਰੀ ਹਸਪਤਾਲ ਲਿਆਂਦਾ ਗਿਆ। ਪੁਲਸ ਨੇ ਕੇਸ ਦਰਜ ਕਰਕੇ ਟਰੱਕ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
Powered by Blogger.