ਸ੍ਰੀ ਮੁਕਤਸਰ ਸਾਹਿਬ, 21 ਨਵੰਬਰ (ਰੋਹਿਤ)-ਰੁਪਾਣਾ ਪੇਪਰ ਮਿੱਲ ਤੋਂ ਡਿਊਟੀ ਕਰਕੇ ਵਾਪਸ ਜਾ ਰਹੇ ਇਕ 22 ਸਾਲਾ ਨੌਜਵਾਨ ਨੂੰ ਮੰਗਲਵਾਰ ਦੀ ਸ਼ਾਮ ਕਰੀਬ ਚਾਰ ਵਜੇ ਤੇਜ ਰਫ਼ਤਾਰ ਟਰੱਕ ਨੇ ਕੁਚਲ ਦਿੱਤਾ। ਜਿਸ ਕਾਰਨ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਦੇ ਉਪਰੰਤ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਚੌਂਕੀ ਦੂਹੇਵਾਲਾ ਪੁਲਿਸ ਨੇ ਮੌਕੇ 'ਤੇ ਪੰਹੁਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਿੰਡ ਰੁਪਾਣਾ ਨਿਵਾਸੀ ਦਲਿਤ ਨੌਜਵਾਨ ਸੁਖਪਾਲ ਸਿੰਘ (22) ਪੁੱਤਰ ਜਗਸੀਰ ਸਿੰਘ ਜੋ ਕਿ ਰੁਪਾਣਾ ਦੀ ਹੀ ਪੇਪਰ ਮਿੱਲ 'ਚ ਕੰਮ ਕਰਦਾ ਸੀ। ਉਹ ਰੋਜਾਨਾ ਦੀ ਤਰ੍ਹਾਂ ਆਪਣੇ ਮੋਟਰਸਾਇਲ 'ਤੇ ਮਿਲ 'ਚ ਡਿਊਟੀ ਕਰਨ ਦੇ ਬਾਅਦ ਸ਼ਾਮ ਚਾਰ ਵਜੇ ਆਪਣੇ ਘਰ ਜਾ ਰਿਹਾ ਸੀ। ਜਿਵੇਂ ਹੀ ਉਹ ਪੇਪਰ ਮਿਲ ਤੋਂ ਬਾਹਰ ਨਿਕਲ ਕੇ ਸੜ੍ਹਕ 'ਤੇ ਚੜਿਆ ਤਾਂ ਦੂਜੇ ਪਾਸਿਓ ਆ ਰਹੇ ਤੇਜ ਰਫ਼ਤਾਰ ਟਰੱਕ ਨੇ ਉਸਨੂੰ ਆਪਣੀ ਚਪੇਟ 'ਚ ਲੈ ਲਿਆ। ਜਿਸ ਕਾਰਨ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਦੇ ਤੁਰੰਤ ਬਾਅਦ ਟਰੱਕ ਚਾਲਕ ਟਰੱਕ ਛੱਡ ਕੇ ਫਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਚੱਕ ਦੂਹੇਵਾਲਾ ਚੌਂਕੀ ਦੇ ਗੁਰਤੇਜ ਸਿੰਘ ਮੌਕੇ 'ਤੇ ਪਹੁੰਚ ਗਏ। ਉਹਨਾਂ ਨੇ ਰੁਪਾਣਾ ਜਨ ਸਹਾਰਾ ਕਲੱਬ ਦੀ ਸਹਾਇਤਾ ਨਾਲ ਲਾਸ਼ ਨੂੰ ਜ਼ਿਲ੍ਹਾ ਸਿਵਲ ਹਸਪਤਾਲ 'ਚ ਪੋਸਟਮਾਰਟਮ ਦੇ ਲਈ ਲਿਜਾਇਆ ਗਿਆ। ਪੁਲਿਸ ਨੇ ਟਰੱਕ ਚਾਲਕ ਦੇ ਖਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ।