Header Ads

ਸ਼ੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਕਰਕੇ ਦਿੱਤੀ ਆਤਮ ਹੱਤਿਆ ਦੀ ਚਿਤਾਵਨੀ

ਸ੍ਰੀ ਮੁਕਤਸਰ ਸਾਹਿਬ, 21 ਨਵੰਬਰ (ਸੋਹਣ)-ਪਿੰਡ ਲੱਖੇਵਾਲੀ ਦੇ ਭਾਰਤ ਗੈਸ ਏਜੰਸੀ ਦੇ ਮਾਲਕ ਬ੍ਰਿਜ ਲਾਲ ਨੇ ਮੰਡੀ ਲੱਖੇਵਾਲੀ ਦੇ ਸਾਬਕਾ ਸਰਪੰਚ ਤੇ ਕਾਂਗਰਸੀ ਆਗੂ 'ਤੇ ਬਲੈਕਮੇਲ ਕਰਨ ਦੇ ਦੋਸ਼ ਲਗਾਏ ਹਨ। ਉਸਨੇ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਕਰਦੇ ਹੋਏ ਆਤਮ ਹੱਤਿਆ ਕਰਨ ਦੀ ਧਮਕੀ ਦਿੱਤੀ ਹੈ। ਉਸਨੇ ਵੀਡੀਓ 'ਚ ਕਿਹਾ ਕਿ ਮੈਂ ਬ੍ਰਿਜ ਲਾਲ ਮੰਡੀ ਦੇ ਗੁਰਿੰਦਰ ਅਰੋੜਾ ਤੋਂ ਇਸ ਕਦਰ ਤੰਗ ਆ ਚੁੱਕਿਆ ਹਾਂ ਕਿ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਵੀ ਨਹੀਂ ਕਰ ਸਕਦਾ। ਇਸ ਲਈ ਆਪਣੇ ਬੱਚਿਆਂ ਨੂੰ ਭੁੱਖੇ ਮਰਦੇ ਦੇਖ ਉਹਨਾਂ ਦੀ ਜਰੂਰਤ ਨੂੰ ਪੂਰਾ ਨਾ ਕਰਦਾ ਦੇਖ ਇਸ ਦੁਨੀਆ ਨੂੰ ਛੱਡ ਕੇ ਜਾ ਰਿਹਾ ਹਾਂ। ਮੇਰੀ ਆਤਮ ਹੱਤਿਆ ਦਾ ਜਿੰਮੇਵਾਰ ਸਾਬਕਾ ਸਰਪੰਚ ਲੱਖੇਵਾਲੀ ਗੁਰਿੰਦਰ ਅਰੋੜਾ ਹੈ। ਜੋ ਮੇਰੇ 'ਤੇ ਬੀਤੇ ਛੇ ਸਾਲ ਤੋਂ ਜੁਲਮ ਕਰ ਰਿਹਾ ਹੈ ਮੈਨੂੰ ਬਲੈਕਮੇਲ ਕਰ ਰਿਹਾ ਹੈ। ਮੇਰੇ ਨਾਮ 'ਤੇ ਲੱਖਾਂ ਰੁਪਏ ਦਾ ਲੋਨ ਲੈ ਕੇ ਡਕਾਰ ਚੁੱਕਿਆ ਹੈ। ਮੇਰੇ ਕੋਲ ਮਰਨ ਦੀ ਬਜਾਏ ਹੋਰ ਕੋਈ ਚਾਰਾ ਨਹੀਂ ਹੈ। ਇਸ ਲਈ ਮੇਰੇ ਇਸ ਵੀਡੀਓ ਬਿਆਨ ਦੇ ਸਹਾਰੇ ਇਸਨੂੰ ਮੌਤ ਦੀ ਸਜ੍ਹਾਂ ਦਿਵਾਈ ਜਾਵੇ ਤਾਂ ਕਿ ਮੇਰੀ ਆਤਮਾ ਨੂੰ ਸ਼ਾਂਤੀ ਮਿਲ ਸਕੇ। ਧੰਨਵਾਦ, ਸਾਰੇ ਵੀਰਾਂ ਨੂੰ ਮੇਰੀ ਬੇਨਤੀ ਹੈ ਕਿ ਇਸ ਤੋਂ ਬਚਣ ਇਹ ਬਹੁਤ ਖ਼ਤਰਨਾਕ ਆਦਮੀ ਹੈ, ਜਿਸ ਤਰ੍ਹਾਂ ਇਸਨੇ ਮੇਰੀ ਜ਼ਿੰਦਗੀ ਬਰਬਾਦ ਕੀਤੀ ਹੈ ਹੋਰ ਵੀ ਲੋਕਾਂ ਦੀ ਕਰ ਸਕਦਾ ਹੈ। ਵੀਡੀਓ ਵਾਇਰਲ ਕਰਨ ਦੇ ਬਾਅਦ ਹੀ ਲੋਕਾਂ ਨੇ ਉਸਨੂੰ ਲੱਭਣਾ ਸ਼ੁਰੂ ਕਰ ਦਿੱਤਾ ਅਤੇ ਰੇਲਵੇ ਲਾਇਨ ਤੋਂ ਉਸਨੂੰ ਲੱਭ ਲਿਆ। ਉਧਰ ਕਾਂਗਰਸੀ ਆਗੂ ਗੁਰਿੰਦਰ ਅਰੋੜਾ ਨੇ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਅਜਿਹਾ ਕੁਝ ਵੀ ਨਹੀਂ ਹੈ। ਜਗ੍ਹਾਂ ਮੇਰੇ ਨਾਮ ਹੈ ਅਤੇ ਏਜੰਸੀ ਇਸਦੇ ਨਾਮ 'ਤੇ ਹੈ। ਦੋਨੋਂ ਮਿਲ ਕੇ ਬੀਤੇ ਸਮੇਂ ਤੋਂ ਚੱਲ ਰਹੇ ਹਨ। 
ਜੇਕਰ ਇਸਨੂੰ ਕੁਝ ਲੱਗਦਾ ਹੈ ਤਾਂ ਬੈਠ ਕੇ ਹਿਸਾਬ ਕਰ ਸਕਦਾ ਹੈ। ਜਦਕਿ ਥਾਨਾ ਲੱਖੇਵਾਲੀ ਮੁਖੀ ਕੇਵਲ ਸਿੰਘ ਨੇ ਕਿਹਾ ਕਿ ਉਸਦੇ ਵੱਲੋਂ ਦੋਨਾਂ ਨੂੰ ਬੁਲਾਇਆ ਗਿਆ ਹੈ। ਦੋਨਾਂ ਪਾਰਟੀਆਂ ਨੂੰ ਬਿਠਾ ਕੇ ਉਹਨਾਂ ਦੀਆਂ ਗੱਲਾਂ ਸੁਨਣ ਦੇ ਬਾਅਦ ਹੀ ਕੋਈ ਫੈਸਲਾ ਕੀਤਾ ਜਾਵੇਗਾ। 
Powered by Blogger.