Header Ads

ਆਪਣਿਆਂ ਨੂੰ ਲੱਭਦੀਆਂ ਰਹੀਆਂ ਹੰਝੂਆਂ ਨਾਲ ਭਿੱਜੀਆਂ ਅੱਖਾਂ, ਦਰਦਨਾਕ ਮੰਜ਼ਰ ਨੇ ਖੜ੍ਹੇ ਕੀਤੇ ਰੌਂਗਟੇ

ਲੁਧਿਆਣਾ  : ਇੰਡਸਟਰੀਅਲ ਇਲਾਕੇ 'ਚ ਪੈਂਦੇ ਸੂਫੀਆ ਬਾਗ ਨੇੜੇ ਪਲਾਸਟਿਕ ਦੇ ਲਿਫਾਫੇ ਬਣਾਉਣ ਵਾਲੀ 5 ਮੰਜ਼ਿਲਾ ਫੈਕਟਰੀ 'ਚ ਹੋਏ ਧਮਾਕੇ ਕਾਰਨ ਹੁਣ ਤੱਕ 10 ਲੋਕਾਂ ਦੀ ਮੌਤ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। ਅੱਗ ਲੱਗਣ ਦੀ ਘਟਨਾ ਤੋਂ ਬਾਅਦ ਮਲਬੇ ਦੇ ਢੇਰ ਵਿਚ ਬਦਲ ਚੁੱਕੀ ਸੂਫੀਆ ਚੌਕ ਕੋਲ ਸਥਿਤ 6 ਮੰਜ਼ਿਲਾ ਇਮਾਰਤ ਦਾ ਕੋਈ ਨਕਸ਼ਾ ਨਗਰ ਨਿਗਮ ਦੇ ਰਿਕਾਰਡ ਵਿਚ ਮੌਜੂਦ ਨਹੀਂ ਹੈ। ਇਹ ਖੁਲਾਸਾ ਮੌਕੇ 'ਤੇ ਪੁੱਜੀ ਸੈਨਾ ਅਤੇ ਐੱਨ. ਡੀ. ਆਰ. ਐੱਫ. ਦੀਆਂ ਟੀਮਾਂ ਨੂੰ ਬਚਾਅ ਕਾਰਜਾਂ ਵਿਚ ਮੁਸ਼ਕਲ ਆਉਣ ਤੋਂ ਬਾਅਦ ਹੋਇਆ। ਜਦੋਂ ਇਨ੍ਹਾਂ ਟੀਮਾਂ ਨੇ ਥੱਲੇ ਫਸੇ ਲੋਕਾਂ ਨੂੰ ਕੱਢਣ ਦਾ ਕੰਮ ਸ਼ੁਰੂ ਕਰਨ ਲਈ ਅੰਦਰੂਨੀ ਨਕਸ਼ਾ ਮੰਗਿਆ ਤਾਂ ਮਾਲਕ ਮੌਕੇ 'ਤੇ ਮੌਜੂਦ ਨਹੀਂ ਸਨ। ਟੀਮਾਂ ਮੁਤਾਬਕ ਨਕਸ਼ਾ ਇਸ ਲਈ ਮੰਗਿਆ ਗਿਆ ਸੀ ਕਿ ਜਿਸ ਜਗ੍ਹਾ ਲੋਕਾਂ ਦੇ ਫਸੇ ਹੋਣ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ, ਉਥੋਂ ਪਿੱਲਰ ਆਦਿ ਖਿਸਕਣ 'ਤੇ ਕਿਤੇ ਜ਼ਿਆਦਾ ਨੁਕਸਾਨ ਨਾ ਹੋ ਜਾਵੇ। ਇਸ ਦੇ ਲਈ ਨਗਰ ਨਿਗਮ ਦੀ ਮਦਦ ਮੰਗੀ ਤਾਂ ਮੌਕੇ 'ਤੇ ਮੌਜੂਦ ਜ਼ੋਨ ਬੀ ਦੇ ਏ. ਟੀ. ਪੀ. ਹਰਵਿੰਦਰ ਸਿੰਘ ਨੇ ਹੱਥ ਖੜ੍ਹੇ ਕਰ ਦਿੱਤੇ। ਉਨ੍ਹਾਂ ਕਿਹਾ ਕਿ ਇਮਾਰਤ ਕਾਫੀ ਪੁਰਾਣੀ ਬਣੀ ਹੋਈ ਹੈ, ਜਿਸ ਦਾ ਰਿਕਾਰਡ ਵਿਚ ਨਕਸ਼ਾ ਮੌਜੂਦ ਨਹੀਂ ਹੈ।
Powered by Blogger.