ਤਿੰਨ ਰੋਜ਼ਾ ਪੁਸਤਕ ਮੇਲਾ ਅੱਜ ਤੋਂ, ਦਰਜਨਾਂ ਪ੍ਰਕਾਸ਼ਕ ਹੋਣਗੇ ਸ਼ਾਮਲ
ਐਸ. ਪੀ. (ਡੀ) ਬਲਜੀਤ ਸਿੰਘ ਸਿੱਧੂ ਕਰਨਗੇ ਉਦਘਾਟਨ
ਸ੍ਰੀ ਮੁਕਤਸਰ ਸਾਹਿਬ, -ਤਰਕਸ਼ੀਲ ਸੁਸਾਇਟੀ, ਸਾਹਿਤ ਸੱਥ ਅਤੇ ਲੋਕ ਸਾਹਿਤ ਸਭਾ ਦੇ ਸਹਿਯੋਗ ਨਾਲ ਬਾਵਾ ਨਿਹਾਲ ਸਿੰਘ ਬੀ ਐਡ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਤੋਂ ਲਾਏ ਜਾ ਰਹੇ ਤਿੰਨ ਰੋਜ਼ਾ ਪੁਸਤਕ ਮੇਲੇ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੇਲੇ ਦੇ ਪ੍ਰਬੰਧਕ ਰਾਮ ਸਵਰਨ ਲੱਖੇਵਾਲੀ, ਕਹਾਣੀਕਾਰ ਗੁਰਸੇਵਕ ਸਿੰਘ ਪ੍ਰੀਤ ਅਤੇ ਬੂਟਾ ਸਿੰਘ ਵਾਕਿਫ ਨੇ ਦੱਸਿਆ ਕਿ ਪ੍ਰਸ਼ਾਸਨ ਦੇ ਸਹਿਯੋਗ ਨਾਲ ਲਾਏ ਜਾ ਰਹੇ ਇਸ ਪੁਸਤਕ ਮੇਲੇ ਦਾ ਮਕਸਦ ਸਾਹਿਤ ਪ੍ਰੇਮੀਆਂ ਨੂੰ ਚੰਗਾ ਸਾਹਿਤ ਸਸਤੀ ਦਰ ਉਪਰ ਨੇੜੇ ਉਪਬਲਧ ਕਰਾਉਣਾ ਹੈ। ਇਸ ਲਈ ਇਸ ਪੁਸਤਕ ਮੇਲੇ 'ਚ ਦਰਜਨ ਭਰ ਪ੍ਰਕਾਸ਼ਕ ਸ਼ਾਮਲ ਹੋ ਰਹੇ ਹਨ। ਪ੍ਰਕਾਸ਼ਕ ਸਕੂਲ ਲਾਇਬ੍ਰੇਰੀਆਂ ਲਈ ਪੁਸਤਕਾਂ ਦੀ ਖਰੀਦ 'ਤੇ 40 ਪ੍ਰਤੀਸ਼ਤ ਛੋਟ ਦੇਣਗੇ। ਪ੍ਰਸ਼ਾਸਨ ਵੱਲੋਂ ਜ਼ਿਲ•ੇ ਭਰ ਦੇ ਸਕੂਲਾਂ ਨੂੰ ਇਸ ਪੁਸਤਕ ਮੇਲੇ 'ਚ ਸ਼ਾਮਲ ਹੋਣ ਦੀ ਲਿਖਤੀ ਚਿੱਠੀ ਜਾਰੀ ਕੀਤੀ ਗਈ ਹੈ। ਉਨ•ਾਂ ਦੱਸਿਆ ਕਿ ਮੇਲੇ ਦੇ ਪਹਿਲੇ ਦਿਨ ਐਸ. ਪੀ. (ਡੀ) ਬਲਜੀਤ ਸਿੰਘ ਸਿੱਧੂ, ਪੰਜਾਬ ਯੂਨੀਵਰਸਿਟੀ ਦੇ ਰਿਜਨਲ ਸੈਂਟਰ ਦੇ ਨਿਰਦੇਸ਼ਕ ਡਾ. ਪਰਮਜੀਤ ਸਿੰਘ ਢੀਂਗਰਾ, ਲੋਕ ਕਵੀ ਪ੍ਰੋ. ਲੋਕ ਨਾਥ, ਪ੍ਰਿੰਸੀਪਲ ਤ੍ਰਿਲੋਕ ਬੰਧੂ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਣਗੇ।