Header Ads

ਸੈਣ ਭਗਤ ਅਵਤਾਰ ਦਿਵਸ ਦੀਆਂ ਤਿਆਰੀਆਂ ਸ਼ੁਰੂ

3 ਦਸੰਬਰ ਨੂੰ ਹੋਣਗੇ ਸਮਾਗਮ
ਸ੍ਰੀ ਮੁਕਤਸਰ ਸਾਹਿਬ, 24 ਨਵੰਬਰ (ਰੋਹਿਤ)-ਬੁੰਗਾ ਬਾਬਾ ਸੈਣ ਭਗਤ ਵਿਖੇ  ਸ਼੍ਰੋਮਣੀ ਭਗਤ ਬਾਬਾ ਸੈਣ ਭਗਤ ਦਾ 675ਵਾਂ ਅਵਤਾਰ ਦਿਵਸ 3 ਦਸੰਬਰ ਮਨਾਇਆ ਜਾਵੇਗਾ ਜਿਸ ਦੌਰਾਨ ਧਾਰਮਿਕ ਸਮਾਗਮ ਅਤੇ ਸੈਮੀਵਾਰ ਕਰਵਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਚੇਅਰਮੈਨ ਰੂੜ ਸਿੰਘ, ਪ੍ਰਧਾਨ ਰੂਪ ਸਿੰਘ, ਅਮਰੀਕ ਸਿੰਘ, ਅੰਗਰੇਜ਼ ਸਿੰਘ, ਅਮਰਜੀਤ ਸਿੰਘ ਅਤੇ ਹਰਬੰਸ ਸਿੰਘ ਗੋਨੇਆਣਾ ਨੇ ਦੱਸਿਆ ਕਿ ਸੈਣ ਭਗਤ ਜੀ ਦੀ ਬਾਣੀ ਦਾ ਸੰਦੇਸ਼ ਕੁਲ  ਜਗਤ ਵਾਸਤੇ ਹੈ। ਉਨ•ਾਂ ਸਮਾਜ ਦੇ ਭਲੇ ਲਈ ਆਮ ਲੋਕਾਂ ਨੂੰ ਸੇਵਾ ਬੰਦਗੀ ਦਾ ਮਾਰਗ ਦੱਸਿਆ। ਸੰਸਥਾ ਵੱਲੋਂ ਉਨ•ਾਂ ਦੀ ਯਾਦ 'ਚ ਬੁੰਗਾ ਬਣਾਇਆ ਹੈ। ਇਥੇ ਸਮਾਜ ਭਲਾਈ ਦਾ ਕੰਮ ਹੁੰਦੇ ਹਨ।  ਹੁਣ 3 ਦਸੰਬਰ ਨੂੰ ਸੈਣ ਭਗਤ ਜੀ ਦਾ ਅਵਤਾਰ ਦਿਵਸ ਸ਼ਰਧਾ ਤੇ ਧਾਰਮਿਕ ਤੌਰ 'ਤੇ ਮਨਾਇਆ ਜਾ ਰਿਹਾ ਹੈ। ਤਿਆਰੀਆਂ ਮੁਕੰਮਲ ਹਨ। ਪਿੰਡਾਂ 'ਚ ਇਸ਼ਤਿਹਾਰ ਵੰਡੇ ਗਏ ਹਨ। ਤਿੰਨ ਦਸੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਅਤੇ ਰਾਗੀ -ਢਾਡੀ ਗੁਰੂ ਜਸ ਗਾਇਨ ਕਰਨਗੇ। ਵਿਦਵਾਨ ਸੈਮੀਨਾਰ ਦੌਰਾਨ ਸੈਣ ਭਗਤ ਦੀ ਧਾਰਮਿਕ ਤੇ ਸਮਾਜਿਕ ਦੇਣ ਸਬੰਧੀ ਚਰਚਾ ਕਰਨਗੇ।   ਉਨ•ਾਂ ਸਮੂਹ ਸੰਗਤਾਂ ਨੂੰ  ਸਮਾਗਮ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।

Powered by Blogger.