Header Ads

ਲੇਹ ਹਵਾਈ ਅੱਡੇ 'ਤੇ ਹਮਲੇ ਦੀ ਫਿਰਾਕ 'ਚ ਲਸ਼ਕਰ, ਅਲਰਟ ਜਾਰੀ


ਫੌਜ ਨੇ ਸ਼ਨੀਵਾਰ ਨੂੰ ਹੀ ਬਾਂਡੀਪੁਰਾ ਇਲਾਕੇ 'ਚ ਮੇਜ਼ਰ ਆਪਰੇਸ਼ਨ ਚਲਾਉਂਦੇ ਹੋਏ 6 ਅੱਤਵਾਦੀਆਂ ਨੂੰ ਢੇਰ ਕੀਤਾ ਸੀ। ਇਸ ਤੋਂ ਬਾਅਦ ਅੱਜ ਖੂਫੀਆ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ ਜੰਮੂ- ਕਸ਼ਮੀਰ ਦੇ ਸ਼ਰੀਫਾਬਾਦ ਲੇਹ ਹਵਾਈ ਅੱਡੇ 'ਤੇ ਲਸ਼ਕਰ ਅੱਤਵਾਦੀਆਂ ਦੇ ਫਿਦਾਇਨ ਹਮਲੇ ਦੀ ਯੋਜਨਾ ਬਾਰੇ ਖੂਫੀਆ ਏਜੰਸੀਆਂ ਨੂੰ ਪਤਾ ਚੱਲਿਆ ਹੈ। ਲਸ਼ਕਰ ਦੇ ਅੱਤਵਾਦੀਆਂ ਨੇ ਹਵਾਈ ਅੱਡੇ ਨੇੜਿਓ ਮੌਜੂਦ ਸੁਰੱਖਿਆ ਬਲਾਂ ਦੇ ਕੈਂਪ 'ਤੇ ਵੀ ਫਿਦਾਇਨ ਹਮਲਾ ਕਰਨ ਦੀ ਯੋਜਨਾ ਬਣਾਈ ਹੈ। ਖੂਫੀਆ ਰਿਪੋਰਟ ਆਉਣ ਤੋਂ ਬਾਅਦ ਸੁਰੱਖਿਆ ਬਲਾਂ ਵਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ਲਸ਼ਕਰ-ਏ-ਤੋਇਬਾ ਆਪਣੀ ਇਸ ਯੋਜਨਾ 'ਚ ਏਰੋਨਾਟਿਕਲ ਇੰਜੀਨਿਰਿੰਗ ਦੇ ਵਿਦਿਆਰਥੀਆਂ ਦਾ ਇਸਤੇਮਾਲ ਕਰ ਸਕਦਾ ਹੈ।
Powered by Blogger.