Header Ads

ਲੁਧਿਆਣਾ ਪਲਾਸਟਿਕ ਫੈਕਟਰੀ ਹਾਦਸਾ : ਦੇਖੋ 'ਜਗ ਬਾਣੀ' ਟੀ. ਵੀ. ਦੀ ਗਰਾਊਂਡ ਰਿਪੋਰਟ (ਵੀਡੀਓ)


ਲੁਧਿਆਣਾ ਦੇ ਸੂਫੀਆਂ ਚੌਕ ਨੇੜੇ ਪੰਜ ਮੰਜ਼ਿਲਾਂ ਪਲਾਸਟਿਕ ਫੈਕਟਰੀ ਅੱਗ ਲੱਗਣ ਤੋਂ ਬਾਅਦ ਢਹਿ-ਢੇਰੀ ਹੋ ਗਈ। ਅੱਗ ਲੱਗਣ ਤੋਂ ਬਾਅਦ ਬਚਾਅ ਕਾਰਜਾਂ 'ਚ ਲੱਗੇ ਇਕ ਦਰਜਨ ਤੋਂ ਵੱਧ ਲੋਕ ਪੰਜ ਮੰਜ਼ਿਲਾਂ ਬਿਲਡਿੰਗ ਡਿੱਗਣ ਕਾਰਨ ਮਲਬੇ ਹੇਠਾਂ ਦੱਬੇ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਜਿਨ੍ਹਾਂ ਵਿਚ ਫਾਇਰ ਬ੍ਰਿਗੇਡ ਦੇ ਵੀ ਕੁਝ ਮੁਲਾਜ਼ਮ ਸ਼ਾਮਲ ਦੱਸੇ ਜਾ ਰਹੇ ਹਨ। ਘਟਨਾ ਬਾਅਦ ਐੱਨ. ਡੀ. ਆਰ. ਐੱਫ. ਦੀ ਟੀਮ ਅਤੇ ਫੌਜ ਦੇ ਨਾਲ ਪੁਲਸ ਪ੍ਰਸ਼ਾਸਨ ਵੱਡੇ ਪੱਧਰ 'ਤੇ ਰਾਹਤ ਕਾਰਜ 'ਚ ਲੱਗਾ ਹੋਇਆ ਹੈ। ਸੂਤਰਾਂ ਮੁਤਾਬਕ ਮਲਬੇ ਹੇਠ ਫਸੇ ਲੋਕਾਂ ਦੀ ਗਿਣਤੀ ਦਰਜਨ ਤੋਂ ਵੱਧ ਵੀ ਹੋ ਸਕਦੀ ਹੈ। ਹੁਣ ਤੱਕ 4 ਵਿਅਕਤੀਆਂ ਦੀਆਂ ਲਾਸ਼ਾਂ ਮਲਬੇ ਹੇਠੋਂ ਬਰਾਮਦ ਕਰ ਲਈਆਂ ਗਈਆਂ ਹਨ। ਦੱਸ ਦੇਈਏ ਕਿ ਸਵੇਰੇ 8 ਵਜੇ ਦੇ ਕਰੀਬ ਪੌਲੀਥੀਨ ਬਣਾਉਣ ਵਾਲੀ ਇਸ ਫੈਕਟਰੀ 'ਚ ਭਿਆਨਕ ਅੱਗ ਲੱਗ ਗਈ ਸੀ। ਦਰਜਨ ਤੋਂ ਵੱਧ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਇਹ ਅੱਗ ਬੁਝਾਉਣ ਲਈ ਕਈ ਘੰਟੇ ਭਾਰੀ ਮੁਸ਼ੱਕਤ ਕਰਨੀ ਪਈ ਸੀ ਜਿਸ ਤੋਂ ਬਾਅਦ ਅਚਾਨਕ ਅੱਗ ਲੱਗਣ ਤੋਂ ਬਾਅਦ ਫੈਕਟਰੀ ਦੀ ਇਮਾਰਤ ਡਿੱਗ ਗਈ ਅਤੇ ਦਰਜਨ ਤੋਂ ਵੱਧ ਲੋਕ ਮਲਬੇ ਦੇ ਹੇਠਾਂ ਦੱਬ ਗਏ।
Powered by Blogger.