Header Ads

ਸੈਨਿਕ ਸਕੂਲ ਕਪੂਰਥਲਾ ਵਿਚ ਦਾਖਲੇ ਲਈ 30 ਨਵੰਬਰ ਤੱਕ ਭਰੇ ਜਾ ਸਕਦੇ ਹਨ ਆਨਲਾਈਨ ਫਾਰਮ


 ਸ੍ਰੀ ਮੁਕਤਸਰ ਸਾਹਿਬ, 22 ਨਵੰਬਰ:ਸੈਨਿਕ ਸਕੂਲ ਕਪੂਰਥਲਾ ਵਿਚ ਵਿਦਿਅਕ ਸੈਸ਼ਨ 2018 19 ਲਈ 6ਵੀਂ ਅਤੇ 9ਵੀਂ ਜਮਾਤ ਵਿਚ ਦਾਖਲੇ ਲਈ ਆਨਲਾਈਨ ਫਾਰਮ 30 ਨਵੰਬਰ 2017 ਤੱਕ ਭਰੇ ਜਾ ਸਕਦੇ ਹਨ। ਛੇਵੀਂ ਜਮਾਤ ਵਿਚ ਦਾਖਲੇ ਦੇ ਚਾਹਵਾਨ ਵਿਦਿਆਰਥੀ ਦਾ ਜਨਮ 2 ਜੁਲਾਈ 2007 ਤੋਂ 1 ਜੁਲਾਈ 2008 ਵਿਚਕਾਰ ਅਤੇ 9ਵੀਂ ਜਮਾਤ ਵਿਚ ਦਾਖਲੇ ਲਈ ਜਨਮ 2 ਜੁਲਾਈ 2004 ਤੋਂ 1 ਜੁਲਾਈ 2005 ਵਿਚਕਾਰ ਹੋਇਆ ਹੋਣਾ ਚਾਹੀਦਾ ਹੈ। 
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇੰਨਾਂ ਜਮਾਤਾਂ ਵਿਚ ਦਾਖਲੇ ਲਈ ਦਾਖਲਾ ਪ੍ਰੀਖਿਆ 7 ਜਨਵਰੀ 2018 ਨੂੰ ਫਰੀਦਕੋਟ, ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਅਤੇ ਕਪੂਰਥਲਾ ਵਿਖੇ ਹੋਵੇਗੀ। ਇਸ ਲਈ ਸਕੂਲ ਦੀ ਵੇਬਸਾਇਟ www.sskapurthla.com ਤੇ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ। ਇਸ ਤੋਂ ਬਿਨਾਂ ਸਕੂਲ ਪ੍ਰੋਸਪੈਕਟਸ 400 ਰੁਪਏ ਦੀ ਲਾਗਤ ਨਾਲ ਸਕੂਲ ਤੋਂ ਖਰੀਦਿਆ ਜਾ ਸਕਦਾ ਹੈ ਜਾਂ 480 ਰੁਪਏ ਦੇ ਪ੍ਰਿੰਸੀਪਲ, ਸੈਨਿਕ ਸਕੂਲ ਕਪੂਰਥਲਾ ਦੇ ਨਾਂਅ ਦਾ ਕਪੂਰਥਲਾ ਵਿਖੇ ਅਦਾਇਗੀਯੋਗ ਡਰਾਫਟ ਭੇਜ ਕੇ ਡਾਕ ਰਾਹੀਂ ਮੰਗਵਾਇਆ ਜਾ ਸਕਦਾ ਹੈ। ਜਦ ਕਿ ਆਫਲਾਈਨ ਅਰਜੀਆਂ ਦੇਣ ਦੀ ਆਖਰੀ ਮਿਤੀ 5 ਦਸੰਬਰ 2017 ਹੈ।  ਹੋਰ ਜਾਣਕਾਰੀ ਲਈ ਸਕੂਲ ਦੀ ਵੇਬਸਾਇਟ ਵੇਖੀ ਜਾ ਸਕਦੀ ਹੈ ਜਾਂ ਫੋਨ ਨੰਬਰ 01822 230184 ਤੇ ਸੰਪਰਕ ਕੀਤਾ ਜਾ ਸਕਦਾ ਹੈ। 
Powered by Blogger.