ਬੱਬੂ ਮਾਨ ਨੂੰ ਐਵਾਰਡ ਮਿਲਣ 'ਤੇ ਜੱਦੀ ਪਿੰਡ 'ਚ ਖੁਸ਼ੀ ਦਾ ਮਾਹੌਲ
ਖਮਾਣੋਂ
- ਜਰਮਨੀ ਵਿਚ ਹੋਏ 'ਬੈਸਟ ਪੰਜਾਬੀ ਐਕਟ ਐਂਡ ਬਾਮਾਜ਼ ਮੇਲ' ਸੈਮੀਨਾਰ 'ਚ ਭਾਰਤ ਤੋਂ ਪਹੁੰਚੇ ਇੰਟਰਨੈਸ਼ਨਲ ਗਾਇਕ ਬੱਬੂ ਮਾਨ ਨੂੰ ਡੈਫ ਬਾਮਾ ਪੰਜਾਬੀ ਮਾਂ ਬੋਲੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਮਿਲਣ ਤੋਂ ਬਾਅਦ ਬੱਬੂ ਮਾਨ ਦੇ ਜੱਦੀ ਪਿੰਡ ਖੰਟ ਮਾਨਪੁਰ ਵਿਖੇ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲਿਆ। ਇਸ ਦੌਰਾਨ ਬੱਬੂ ਮਾਨ ਨੇ ਦੱਸਿਆ ਕਿ ਇਹ ਐਵਾਰਡ ਮੈਂ ਖੁਦਕੁਸ਼ੀ ਦੀ ਮਾਰ ਹੇਠ ਆਏ ਕਿਸਾਨਾਂ ਨੂੰ ਸਮਰਪਿਤ ਕਰਦਾ ਹਾਂ।ਇਸ ਮੌਕੇ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ. ਪੀ., ਬਲਾਕ ਕਾਂਗਰਸ ਦੇ ਪ੍ਰਧਾਨ ਅਮਰਜੀਤ ਸੋਹਲ, ਸਾਧਾ ਸਿੰਘ ਗਿੱਲ, ਸਰਪੰਚ ਬਲਵੀਰ ਸਿੰਘ ਖੰਟ ਮਾਨਪੁਰ, ਤੇਜੀ ਬਾਜਵਾ ਖੰਟ, ਦਰਸ਼ਨ ਸਿੰਘ ਪੰਚ, ਹਰਬੰਸ ਸਿੰਘ ਪੰਧੇਰ, ਅਵਤਾਰ ਸਿੰਘ ਤਾਰੀ, ਸਰਬਜੀਤ ਸਿੰਘ ਜੀਤੀ, ਸੁਰਿੰਦਰ ਸਿੰਘ ਰਾਮਗੜ੍ਹ, ਪ੍ਰੀਤਮ ਸਿੰਘ ਬਾਜਵਾ ਆਦਿ ਨੇ ਬੱਬੂ ਮਾਨ ਨੂੰ ਐਵਾਰਡ ਮਿਲਣ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਬੱਬੂ ਮਾਨ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ।
