Header Ads

ਮਣੀਕਰਣ ਸਾਹਿਬ ਨੇੜੇ ਦੋਸਤਾਂ ਨਾਲ ਵਾਪਰਿਆ ਦਰਦਨਾਕ ਹਾਦਸਾ : ਕਾਰ ਮਿਲੀ, ਗੁਰਕੀਰਤ ਅਜੇ ਵੀ ਲਾਪਤਾ


ਜਲੰਧਰ - ਮਣੀਕਰਣ ਸਾਹਿਬ ਦੇ ਨੇੜ ਪਾਰਵਤੀ ਨਦੀ 'ਚ ਕਾਰ ਡਿੱਗਣ ਨਾਲ ਮਾਰੇ ਗਏ 19 ਸਾਲਾ ਦੇ ਸਰਵਜੋਤ ਸਿੰਘ ਉਰਫ ਭਾਲੂ ਦੀ ਲਾਸ਼ ਮੰਗਲਵਾਰ ਰਾਤ 9.30 ਘਰ ਪਹੁੰਚੀ। ਸਰਬਜੋਤ ਨਾਰੰਗ ਡਾਇਰੀ ਦੇ ਮਾਲਕ ਅਮਰਜੀਤ ਸਿੰਘ ਦਾ ਲੜਕਾ ਹੈ। ਉੱਥੇ, ਬਿਲਿਡੰਗ ਮਟੀਰੀਅਲ ਦੇ ਕਾਰੋਬਾਰੀ ਜਗਦੇਵ ਸਿੰਘ ਦੇ ਬੇਟੇ ਗੁਰਕੀਰਤ ਸਿੰਘ ਦਾ ਤੀਸਰੇ ਦਿਨ ਵੀ ਕੁਝ ਪਤਾ ਨਹੀਂ ਚੱਲ ਸਕਿਆ ਪਰ ਉਸ ਦੀ ਕਾਰ ਕੁਲੂ ਖੇਤਰ ਦੀ ਨਦੀ 'ਚੋਂ ਮਿਲੀ ਹੈ। 
ਕੁਲੂ ਦੀ ਐੱਸ. ਪੀ. ਸ਼ਾਲਿਨੀ ਅਗਨੀਹੋਤਰੀ ਨੇ ਦੱਸਿਆ ਕਿ ਨਦੀ 'ਚ ਪਾਣੀ ਦਾ ਬਹਾਅ ਬਹੁਤ ਤੇਜ਼ ਹੈ। ਗੁਰਕੀਰਤ ਦਾ ਕੋਈ ਸੁਰਾਗ ਨਹੀਂ ਮਿਲੀਆ ਹੈ। ਗੋਤਾਖੋਰ ਗੁਰਕੀਰਤ ਦੀ ਤਲਾਸ਼ 'ਚ ਜੁੱਟੇ ਹਨ।
Powered by Blogger.