Header Ads

ਫਾਜ਼ਿਲਕਾ : ਰਾਤ ਦੇ ਹਨ੍ਹੇਰੇ 'ਚ ਵਾਪਰਿਆ ਭਿਆਨਕ ਹਾਦਸਾ, ਦੋ ਦੀ ਮੌਤ

ਫਾਜ਼ਿਲਕਾ
: ਫਾਜ਼ਿਲਕਾ ਉਪਮੰਡਲ ਦੇ ਪਿੰਡ ਰਾਮਪੁਰਾ ਦੇ ਨੇੜੇ ਬੀਤੀ ਰਾਤ ਟਰੈਕਟਰ-ਟਰਾਲੀ ਦੀ ਟੱਕਰ ਨਾਲ ਸੜਕ ਕੰਢੇ ਖੜ੍ਹੇ ਦੋ ਵਿਅਕਤੀਆਂ ਦੀ ਮੌਤ ਹੋ ਗਈ। ਸਥਾਨਕ ਸਿਵਲ ਹਸ
ਪਤਾਲ ਵਿਚ ਮ੍ਰਿਤਕ ਰਾਕੇਸ਼ ਕੁਮਾਰ (32) ਵਾਸੀ ਪਿੰਡ ਰਾਮਪੁਰਾ ਦੇ ਪਿਤਾ ਗੁਲਾਬ ਚੰਦ ਨੇ ਦੱਸਿਆ ਕਿ ਬੀਤੀ ਰਾਤ ਲਗਭਗ 7.30 ਵਜੇ ਉਨ੍ਹ ਦੇ ਪਿੰਡ ਦੇ ਨੇੜੇ ਤੋਂ ਲੰਘਣ ਵਾਲੀ ਫਾਜ਼ਿਲਕਾ-ਅਬੋਹਰ ਰੋਡ ਤੇ ਇਕ ਗੈਸ ਏਜੰਸੀ ਦਾ ਰਿਕਸ਼ਾ ਖਰਾਬ ਹੋ ਗਿਆ ਸੀ ਅਤੇ ਇਸ ਦੌਰਾਨ ਉਸਦਾ ਪੁੱਤਰ ਰਾਕੇਸ਼ ਕੁਮਾਰ ਅਤੇ ਪਿੰਡ ਵਾਸੀ ਰੋਸ਼ਨ ਲਾਲ (48) ਉਕਤ ਰਿਕਸ਼ਾ ਚਾਲਕ ਦੇ ਕੋਲ ਖੜ੍ਹੇ ਸਨ। ਉਸਨੇ ਦੱਸਿਆ ਕਿ ਇਸ ਦੌਰਾਨ ਅਬੋਹਰ ਵੱਲੋਂ ਇਕ ਟਰੈਕਟਰ-ਟਰਾਲੀ ਜਿਸ ਦੀਆਂ ਲਾਈਟਾਂ ਨਹੀਂ ਸਨ ਆਈ ਅਤੇ ਉਸਦੇ ਬੇਟੇ ਰਾਕੇਸ਼ ਕੁਮਾਰ ਅਤੇ ਪਿੰਡ ਵਾਸੀ ਰੋਸ਼ਨ ਲਾਲ ਦੇ ਵਿਚ ਜਾ ਵੱਜੀ। ਜਿਸ ਕਾਰਨ ਉਸ ਦੇ ਬੇਟੇ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਰੋਸ਼ਨ ਲਾਲ ਦੇ ਸਿਰ 'ਤੇ ਸੱਟ ਲੱਗੀ। ਜਦੋਂ ਰੋਸ਼ਨ ਲਾਲ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਸਨੂੰ ਇਲਾਜ ਲਈ ਬਠਿੰਡਾ ਰੈਫਰ ਕਰ ਦਿੱਤਾ ਜਿਸਦੀ ਰਸਤੇ ਵਿਚ ਹੀ ਮੌਤ ਹੋ ਗਈ।
ਖ਼ਬਰ ਲਿਖੇ ਜਾਣ ਤੱਕ ਦੋਵਾਂ ਮ੍ਰਿਤਕ ਵਿਅਕਤੀਆਂ ਦੀਆਂ ਦੇਹਾਂ ਪੋਸਟਮਾਰਟਮ ਲਈ ਸਥਾਨਕ ਸਿਵਲ ਹਸਪਤਾਲ ਦੇ ਪੋਸਟਮਾਰਟਮ ਰੂਮ ਵਿਚ ਰੱਖੀਆਂ ਹੋਈਆਂ ਸਨ ਅਤੇ ਪੁਲਸ ਮਾਮਲੇ ਸਬੰਧੀ ਕਾਰਵਾਈ ਕਰ ਰਹੀ ਸੀ। ਏ.ਐਸ.ਆਈ. ਬਲਬੀਰ ਸਿੰਘ ਨੇ ਦੱਸਿਆ ਕਿ ਥਾਣਾ ਸਦਰ ਪੁਲਸ ਨੇ ਟਰੈਕਟਰ-ਟਰਾਲੀ ਚਾਲਕ ਖਿਲਾਫ਼ ਧਾਰਾ 304-ਏ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।
Powered by Blogger.