ਪਟਿਆਲਾ: ਧਾਗਾ ਫੈਕਟਰੀ 'ਚ ਲੱਗੀ ਭਿਆਨਕ ਅੱਗ
ਪਟਿਆਲਾ —
ਇਥੋਂ ਦੇ ਪਾਤੜਾਂ 'ਚ ਧਾਗਾ ਫੈਕਟਰੀ ਨੂੰ ਭਿਆਨਕ ਅੱਗ ਲੱਗ ਗਈ। ਮਿਲੀ ਜਾਣਕਾਰੀ ਮੁਤਾਬਕ ਬਾਦਰਾ ਨਰਵਾਨਾ ਸੜਕ 'ਤੇ ਓਮ ਧਾਗਾ ਮਿਲ 'ਚ ਮੰਗਲਵਾਰ ਦੀ ਦੇਰ ਰਾਤ ਕਰੀਬ 2 ਵਜੇ ਅਚਾਨਕ ਭਿਆਨਕ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਸ਼ਹਿਰ 'ਚ ਫਾਇਰ ਬ੍ਰਿਗੇਡ ਨਾ ਹੋਣ ਕਰਕੇ ਅੱਗ ਨੇ ਸਾਰੇ ਗੋਦਾਮ ਨੂੰ ਆਪਣੀ ਲਪੇਟ 'ਚ ਲੈ ਲਿਆ। ਅੱਗ ਬੁਝਾਉਣ ਲਈ ਸਮਾਨਾ-ਪਟਿਆਲਾ, ਨਰਵਾਨਾ, ਸੰਗਰੂਰ, ਨਾਭਾ ਆਦਿ ਸ਼ਹਿਰਾਂ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਬੁਲਾਈਆਂ ਗਈਆਂ। ਇਸ ਅੱਗ ਦੀ ਘਟਨਾ 'ਚ ਸਮਾਨਾ ਫਾਇਰ ਬ੍ਰਿਗੇਡ ਦੇ ਕਰਮਚਾਰੀ ਕਮਲ ਦਾ ਹੱਥ ਵੀ ਝੁਲਸ ਗਿਆ। ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਦੇ ਕਰਮਚਾਰੀ ਅੱਗ ਬੁਝਾਉਣ 'ਚ ਲੱਗੇ ਹੋਏ ਹਨ। ਫਿਲਹਾਲ ਅਜੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। 