ਮੌਤ ਦੀਆਂ ਚੀਕਾਂ 'ਚ ਬਦਲੀਆਂ ਵਿਆਹ ਦੀਆਂ ਸ਼ਹਿਨਾਈਆਂ, ਡੋਲੀ ਤੁਰਨ ਤੋਂ ਪਹਿਲਾਂ ਪੈ ਗਏ ਵੈਣ
ਖਰੜ : ਖਰੜ ਵਿਖੇ ਇਕ ਘਰ 'ਚ ਵਿਆਹ ਦੀਆਂ ਸ਼ਹਿਨਾਈਆਂ ਉਸ ਸਮੇਂ ਮੌਤ ਦੀਆਂ ਚੀਕਾਂ 'ਚ ਬਦਲ ਗਈਆਂ, ਜਦੋਂ ਲਾੜੀ ਦੇ ਪਿਤਾ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਅਤੇ ਡੋਲੀ ਤੁਰਨ ਤੋਂ ਪਹਿਲਾਂ ਘਰ 'ਚ ਵੈਣ ਪੈ ਗਏ। ਜਾਣਕਾਰੀ ਅਨੁਸਾਰ ਐੱਨ. ਆਰ. ਆਈ. ਨਰੇਸ਼ ਕੁਮਾਰ ਚਾਵਲਾ ਕੈਨੇਡਾ ਤੋਂ ਖਰੜ ਵਿਖੇ ਆਪਣੀ ਲੜਕੀ ਦਾ ਵਿਆਹ ਕਰਨ ਲਈ ਖਰੜ ਗਿਲਕੋ ਵੈਲੀ ਸਥਿਤ ਆਪਣੇ ਗ੍ਰਹਿ ਵਿਖੇ ਪਰਿਵਾਰ ਸਮੇਤ ਆਏ ਹੋਏ ਸਨ। ਜਦੋਂ ਉਹ ਵਿਆਹ ਵਾਲੇ ਦਿਨ ਹੀ ਬਾਰਾਤ ਦੇ ਸੁਆਗਤ ਦੀਆਂ ਤਿਆਰੀਆਂ ਘਰ ਵਿਚ ਕਰ ਰਹੇ ਸਨ ਤਾਂ ਅਚਾਨਕ ਨਰੇਸ਼ ਕੁਮਾਰ ਚਾਵਲਾ ਦੀ ਤਬੀਅਤ ਵਿਗੜ ਗਈ ਤੇ ਜਦੋਂ ਉਨ੍ਹਾਂ ਨੂੰ ਖਰੜ ਦੇ ਇਕ ਨਿਜੀ ਹਸਪਤਾਲ ਵਿਚ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ, ਜਿਸ ਤੋਂ ਬਾਅਦ ਹੱਸਦੇ-ਖੇਡਦੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਅਤੇ ਵਿਆਹ ਦੀਆਂ ਖੁਸ਼ੀਆਂ ਗਮ 'ਚ ਬਦਲ ਗਈਆਂ।