ਲਾਪ੍ਰਵਾਹੀ ਕਾਰਨ 2 ਮਹਿਲਾ ਕਾਸਟੇਬਲਾਂ ਨੂੰ ਕੀਤਾ ਸਸਪੈਂਡ, ਮਾਮਲਾ ਦਰਜ
ਗਿੱਦੜਬਾਹਾ - ਥਾਣਾ ਕੋਟਭਾਈ ਵੱਲੋਂ ਐੱਨ .ਡੀ. ਪੀ. ਐੱਸ. ਐਕਟ ਅਧੀਨ ਗ੍ਰਿਫਤਾਰ ਕਰਨ ਤੋਂ ਬਾਅਦ ਰਿਮਾਂਡ 'ਤੇ ਲਿਆਂਦੀ ਇਕ ਮਹਿਲਾ ਅੱਜ ਸਵੇਰੇ ਕਰੀਬ ਸੱਤ ਵਜੇ ਮਹਿਲਾ ਕਾਂਸਟੇਬਲਾਂ ਨੂੰ ਚਕਮਾ ਦੇ ਕੇ ਥਾਣੇ 'ਚੋਂ ਫਰਾਰ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ 24 ਨਵੰਬਰ ਨੂੰ ਕੋਟਭਾਈ ਪੁਲਸ ਵੱਲੋਂ ਛਤੇਆਣਾ ਵਿਖੇ ਨਾਕਾਬੰਦੀ ਦੌਰਾਨ ਭਲਾਈਆਣਾ ਨਿਵਾਸੀ ਕੁਲਦੀਪ ਕੌਰ ਨਾਮਕ ਮਹਿਲਾ ਨੂੰ ਨਸ਼ੀਲੀਆਂ ਗੋਲੀਆਂ ਅਤੇ ਪੋਸਤ ਸਮੇਤ ਗ੍ਰਿਫਤਾਰ ਕੀਤਾ ਸੀ ਅਤੇ ਮੌਕੇ 'ਤੇ ਉਕਤ ਮਹਿਲਾ ਨਾਲ ਮੌਜੂਦ ਸਵਿੰਦਰ ਸਿੰਘ ਨਾਮਕ ਵਿਅਕਤੀ ਬਾਈਕ 'ਤੇ ਫਰਾਰ ਹੋਣ 'ਚ ਕਾਮਯਾਬ ਹੋ ਗਿਆ ਸੀ। ਫੜੀ ਗਈ ਕਥਿਤ ਦੋਸ਼ੀ ਔਰਤ ਨੂੰ ਪੁਲਸ ਨੇ ਮਾਮਲਾ ਦਰਜ ਕਰਨ ਤੋਂ ਬਾਅਦ ਅਦਾਲਤ ਦੇ ਆਦੇਸ਼ਾਂ 'ਤੇ ਇਕ ਦਿਨ ਦਾ ਪੁਲਸ ਰਿਮਾਂਡ 'ਤੇ ਲਿਆ ਗਿਆ ਸੀ ਅਤੇ ਐਤਵਾਰ ਸਵੇਰ ਬਾਥਰੂਮ ਜਾਣ ਦਾ ਬਹਾਨਾ ਲਗਾ ਉਕਤ ਔਰਤ ਮਹਿਲਾ ਕਾਂਸਟੇਬਲਾਂ ਨੂੰ ਚਕਮਾ ਦੇ ਫਰਾਰ ਹੋ ਗਈ। ਔਰਤ ਦੇ ਭੱਜਣ ਦੀ ਖਬਰ ਤੋਂ ਬਾਅਦ ਥਾਣੇ 'ਚ ਅਫਰਾ-ਤਫਰੀ ਮਚ ਗਈ ਅਤੇ ਪੁਲਸ ਨੇ ਉਕਤ ਔਰਤ ਦੀ ਭਾਲ ਤੇਜ਼ ਕਰ ਦਿੱਤੀ।
ਓਧਰ ਪੁਲਸ ਨੇ ਮਾਮਲੇ 'ਚ ਲੇਡੀਜ਼ ਮੁਲਾਜ਼ਮਾਂ ਦੀ ਲਾਪ੍ਰਵਾਹੀ ਵੇਖਦੇ ਹੋਏ ਉਨ੍ਹਾਂ ਨੂੰ ਸਸਪੈਂਡ ਕਰ ਕੇ ਉਨ੍ਹਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਸ ਸਬੰਧੀ ਦੋਸ਼ੀ ਮਹਿਲਾ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।